logo

ਰਾਕੇਸ਼ ਕੁਮਾਰ ਮਿੱਤਲ ਸਰਵਸੰਮਤੀ ਨਾਲ ਨੈਸ਼ਨਲ ਯੂਥ ਕਲੱਬ ਦੇ ਪ੍ਰਧਾਨ ਚੁਣੇ ਗਏ: ਡਾ਼ ਸੰਜੀਵ ਸੇਠੀ


ਫਰੀਦਕੋਟ(ਵਿਪਨ ਮਿਤੱਲ)-ਇਲਾਕੇ ਦੀ ਸਿਰਮੌਰ ਸਮਾਜ ਸੇਵੀ ਸੰਸਥਾ ਨੈਸ਼ਨਲ ਯੂਥ ਕਲੱਬ (ਰਜਿ:) ਫਰੀਦਕੋਟ ਦੀ ਮੀਟਿੰਗ ਅਫ਼ਸਰ ਕਲੱਬ ਫਰੀਦਕੋਟ ਵਿਖੇ ਹੋਈ। ਮੀਟਿੰਗ ਵਿੱਚ ਡਾ: ਸੰਜੀਵ ਸੇਠੀ ਨੇ ਬਤੌਰ ਪ੍ਰਧਾਨ ਸਾਲ 2023 =24 ਵਿੱਚ ਕਿਤੇ ਕੰਮਾਂ ਤੇ ਰੌਸ਼ਨੀ ਪਾਈ ,ਕਲੱਬ ਦੇ ਵਿੱਤ ਸਕੱਤਰ ਸ਼੍ਰੀ ਸੋਨੂੰ ਜੈਨ ਨੇ ਕਲੱਬ ਦਾ ਵਿਤੀ ਲੇਖਾ ਜੋਖਾ ਪੇਸ਼ ਕੀਤਾ ਅਤੇ ਡਾ: ਸੇਠੀ ਨੇ ਕਾਰਜਕਾਰਨੀ ਨੂੰ ਰਸਮੀ ਤੌਰ ਤੇ ਭੰਗ ਕਰਨ ਦਾ ਐਲਾਨ ਕਰ ਕੀਤਾ । ਸਾਲ 2024=25 ਲਈ ਪ੍ਰਧਾਨ ਲਈ ਸ਼੍ਰੀ ਰਾਕੇਸ਼ ਮਿੱਤਲ ਦਾ ਨਾਮ ਸ਼੍ਰੀ ਅਸ਼ੋਕ ਸੱਚਰ ਅਤੇ ਸ਼੍ਰੀ ਸੁਰੇਸ਼ ਅਰੋੜਾ ਨੇ ਸਾਂਝੇ ਤੌਰ ਤੇ ਪੇਸ਼ ਕੀਤਾ ਜਿਸ ਨੂੰ ਹਾਜਰ ਸਮੂਹ ਮੈਂਬਰਾਂ ਨੇ ਸਰਵਸੰਮਤੀ ਨਾਲ ਪ੍ਰਵਾਨ ਕਰ ਲਿਆ। ਕਲੱਬ ਮੈਂਬਰਾਂ ਨੇ ਸ਼੍ਰੀ ਰਾਕੇਸ਼ ਮਿੱਤਲ ਦੇ ਗਲ਼ ਵਿੱਚ ਫੁੱਲਾਂ ਦੇ ਹਾਰ ਪਾ ਕੇ ਸਵਾਗਤ ਕੀਤਾ ਅਤੇ ਵਧਾਈ ਦਿੱਤੀ। ਹਾਊਸ ਵੱਲੋਂ ਨਵੀਂ ਕਾਰਜਕਾਰਨੀ ਬਣਾਉਣ ਦੇ ਅਧਿਕਾਰ ਪ੍ਰਧਾਨ ਸ਼੍ਰੀ ਰਾਕੇਸ਼ ਕੁਮਾਰ ਮਿੱਤਲ ਨੂੰ ਦਿੱਤੇ ਗਏ। ਕਲੱਬ ਮੈਂਬਰਾਂ ਵੱਲੋਂ ਆਪਣੇ ਆਪਣੇ ਵਿਚਾਰ ਪੇਸ਼ ਕੀਤੇ ਗਏ ਨਵੇਂ ਚੁਣੇ ਗਏ ਪ੍ਰਧਾਨ ਸ਼੍ਰੀ ਰਾਕੇਸ਼ ਮਿੱਤਲ ਨੇ ਸਭਨਾ ਦਾ ਧੰਨਵਾਦ ਕਰਦੇ ਹੋਏ ਵਿਸ਼ਵਾਸ਼ ਦਿਵਾਇਆ ਕਿ ਜਿਸ ਭਾਵਨਾ ਨਾਲ ਤੁਸੀ ਮੇਰੀ ਚੋਣ ਕੀਤੀ ਹੈ ਮੈਂ ਤੁਹਾਡੀਆਂ ਭਾਵਨਾਵਾਂ ਤੇ ਪੂਰਾ ਉੱਤਰਦਾ ਹੋਇਆ ਤਨ ਮਨ ਅਤੇ ਧਨ ਨਾਲ ਕਲੱਬ ਦੀ ਪੂਰੀ ਸੇਵਾ ਕਰਾਂਗਾ ਅਤੇ ਮੈਂਬਰਾਂ ਦੇ ਸਹਿਯੋਗ ਨਾਲ ਸਮਾਜ ਦੀ ਸੇਵਾ ਕਰਾਂਗਾ। ਕਲੱਬ ਦੇ ਸੰਸਥਾਪਕ ਪ੍ਰਧਾਨ ਸ਼੍ਰੀ ਸੁਰੇਸ਼ ਅਰੋੜਾ,ਸੀਨੀਅਰ ਮੈਂਬਰ ਸ਼੍ਰੀ ਅਸ਼ੋਕ ਸੱਚਰ,ਪ੍ਰੋਫੈਸਰ ਪਰਮਿੰਦਰ ਸਿੰਘ,ਦਵਿੰਦਰ ਸਿੰਘ,ਡਾਕਟਰ ਸੰਜੀਵ ਸੇਠੀ ,ਰਾਜਿੰਦਰ ਦਾਸ ਰਿੰਕੂ,ਡਾਕਟਰ ਬਲਜੀਤ ਸ਼ਰਮਾ ਅਤੇ ਅਜੇ ਪਾਲ ਸ਼ਰਮਾ ਨੇ ਆਪਣੇ ਆਪਣੇ ਵਿਚਾਰ ਪ੍ਰਗਟ ਕਰਦੇ ਹੋਏ ਕਿਹਾ ਕਿ ਕਲੱਬ ਦੇ ਨਵੇਂ ਚੁਣੇ ਗਏ ਪ੍ਰਧਾਨ ਕਲੱਬ ਉਲੀਕੇ ਗਏ ਹਰੇਕ ਕਾਰਜ ਵਿੱਚ ਪੂਰਨ ਸਹਿਯੋਗ ਦਿੱਤਾ ਜਾਵੇਗਾ।ਅੰਤ ਵਿੱਚ ਕਲੱਬ ਦੇ ਸੀਨੀਅਰ ਮੈਂਬਰ ਅਤੇ ਸਾਬਕਾ ਪ੍ਰਧਾਨ ਕੁਲਵਿੰਦਰ ਸਿੰਘ ਗੋਰਾ ਵੱਲੋਂ ਸਭਨਾ ਦਾ ਧੰਨਵਾਦ ਕੀਤਾ ਗਿਆ।ਦੇ ਮੌਕੇ ਤੇ ਹੋਰਨਾਂ ਤੋਂ ਇਲਾਵਾ,ਰਾਜੇਸ਼ ਕੁਮਾਰ,ਸੁਰਿੰਦਰ ਕੁਮਾਰ,ਜਸਪ੍ਰੀਤ ਸਿੰਘ,ਸੁਖਵਿੰਦਰ ਸਿੰਘ ਜੌਹਰ,ਰਾਜਾ ਜਿਉਲਰਜ਼।

1
1529 views